Pages

ਮੇਰੇ ਸਾਂਈਆਂ ਜੀਉ - ਭਾਈ ਸਾਹਿਬ ਭਾਈ ਵੀਰ ਸਿੰਘ


 


2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੈਨੂੰ ਇਕ ਕਿਤਾਬਾਂ ਦੇ ਸਟਾਲ ਤੇ ਜਾਣ ਦਾ ਮੌਕਾ ਮਲਿਆ। ਉੱਥੇ ਐਸੀ ਬਿੱਧ ਬਣੀ ਕਿ ਸਾਡੇ ਸਟਾਲ ਦੇ ਨਾਲ ਹੀ ਭਾਈ ਵੀਰ ਸਿੰਘ ਸਾਹਿਤ ਸਦਨ ਦਾ ਸਟਾਲ ਸੀ। ਇਹ ਦੋਵੇਂ ਸਟਾਲ ਤਿੰਨ ਕੁ ਦਿਨਾਂ ਤੱਕ ਰਹਿਣ ਵਾਲੇ ਸਨ ਤੇ ਮੈਂ ਪਹੁੰਚਦਿਆਂ ਹੀ ਫੇਸਲਾ ਕਰ ਲਿਆ ਸੀ ਕਿ ਘੱਟੋ-ਘੱਟ ਇਕ ਕਿਤਾਬ ਲੈ ਕੇ ਜਾਣੀ ਹੈ। ਭਾਈ ਵੀਰ ਸਿੰਘ ਜੀ ਵੱਲੋਂ ਰਚਿਤ “ਪਿਆਰੇ ਦਾ ਪਿਆਰਾ”, “ਰਾਣਾ ਭਬੌਰ” ਅਤੇ “ਸ਼੍ਰੀ ਗੁਰੂ ਨਾਨਕ ਚਮਤਕਾਰ” ਵਿਚੋਂ ਅੰਸ਼ ਮੈਂ ਪਹਿਲਾਂ ਹੀ ਪੜ੍ਹ ਚੁਕਿਆ ਸਾਂ।

ਜਿਹੜੀਆਂ ਦੋ ਕਿਤਾਬਾਂ ਮੈਂ ਲੈ ਕੇ ਆਇਆ, “ਮੇਰੇ ਸਾਂਈਆਂ ਜੀਉ” ਉਨ੍ਹਾਂ ਵਿਚੋਂ ਇਕ ਸੀ। 113 ਪੰਨਿਆਂ ਦੀ ਇਸ ਕਿਤਾਬ ਵਿਚ 71 ਕਵਿਤਾਵਾਂ ਹਨ ਜੋ ਕਿਤਾਬ ਦੇ ਸਿਰਲੇਖਦੁਆਲੇ ਘੁੰਮਦੀਆਂ ਹਨ। ਜਾਂ ਇੰਝ ਕਹਿ ਲਉ, “ਮੇਰੇ ਸਾਂਈਆਂ ਜੀਉ” ਦੇ ਨਾਮ 71 ਚਿੱਠੀਆਂ ਹਨ। ਹਰ ਕਵਿਤਾ ਅੱਧ-ਇਕ ਜਾਂ ਦੋ ਤਿੰਨ ਪੰਨਿਆਂ ਦੀ ਹੈ, ਪਰ ਬੇਸ਼ੁਮਾਰ ਹੈ।

ਜਦ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਬਾਰੇ ਸੁਣਿਆ ਸੀ ਤਾਂ ਪਤਾ ਲੱਗਿਆ ਸੀ ਕਿ ਉਨ੍ਹਾਂ ਨੂੰ ਛੋਟੀ ਕਵਿਤਾ ਦਾ ਜਾਦੂਗਰ ਕਿਹਾ ਜਾਂਦਾ ਹੈ: ਪੜ੍ਹ ਕੇ ਪਤਾ ਲੱਗਾ ਕਿਉਂ।

ਕਿਤਾਬ ਦਾ ਆਰੰਭ ਹੁੰਦਾ ਹੈ ਚਾਰ ਸਤਰਾਂ ਦੀ ਇਕ ਕਵਿਤਾ “ਜੀਉ ਆਇਆਂ ਨੂੰ” ਤੋਂ, ਜੋ ਪਰਮਾਤਮਾ ਨੂੰ ਸੂਰਜ ਨਾਲ ਤੁਲਨਾ ਕਰਕੇ ਵੇਖਦੀ ਹੈ। ਹਰ ਕਵਿਤਾ ਦੀ ਆਪਣੀ ਖੁਬਸੂਰਤੀ ਹੈ, ਆਪਣਾ ਕੋਈ ਨਵਾਂ ਵਿਚਾਰ ਹੈ, ਰਸ ਹੈ। ਕੋਈ ਜੋੜਨ ਵਾਲੀ ਬਹੁਤੀ ਕੜੀ ਭਾਵੇਂ ਨਹੀਂ, ਪਰ ਬਾਰ-ਬਾਰ ਸਾਂਈ ਦੇ ਮਿਲਾਪ ਦੀਆਂ ਗੱਲਾਂ, ਭੇਤ, ਅਰਦਾਸਾਂ ਹਨ।

ਇਕ ਜਗ੍ਹਾ ਭਾਈ ਸਾਹਿਬ ਲਿਖਦੇ ਹਨ: “ਮਨਾ! ਕਰ ਵੀਚਾਰ/ਇਕ ਬੀ ਹਈ ਦਾਤ।” ਇੰਝ ਲਗਦਾ ਹੈ ਕਿ ਬਾਰ-ਬਾਰ ਇਹ ਤੁਕ ਬੋਲਦੇ ਰਹਿਣਾ ਚਾਹੀਦਾ ਹੈ: ਇਹ ਬੀ ਹਈ ਦਾਤ! ਇਹ ਬੀ ਹਈ ਦਾਤ! ਹਰ ਚੀਜ਼ ਵਿਚ ਸੁੰਦਰਤਾ ਭਰ ਜਾਏਗੀ।

ਹੋਰ ਕਈ ਰੂਹ ਦੀਆਂ ਗੱਲਾਂ ਸਹਿਜੇ ਹੀ ਭਾਈ ਸਾਹਿਬ ਸੁੰਦਰ ਸੱਤਰਾਂ ਵਿਚ ਕਰ ਜਾਂਦੇ ਹਨ, ਜਿਵੇਂ:

  1. ਰਸਨਾ! ਚੁੱਪ! ਹਾਂ, ਕੰਬਦੀ ਰਸਨਾ ਚੁਪ! ਸਖੀਏ! ਏਥੇ ਬੋਲਣ ਦੀ ਨਹੀ ਜਾਅ।
  2. ਭਾ ਗਿਆ ਏ ਰਾਜਾ ਨੂੰ, ਤੇਰਾ ਲੀਰਾਂ ਲਪੇਟਿਆ ਰੂਪ।
  3. ਅੜਿਆ ਚੁਪ ਵੇ ਸੁਹਣਿਆ ਚੁਪ ਏਥੇ ਬੋਲਣ ਦੀ ਨਹੀਓਂ ਵੇ ਜਾਅ
  4. ਗਾਵਣੇ ਸੰਦੜਾ ਸ਼ੋਂਕ ਨਹੀਂ ਮਿਟਦਾ, ਕੀ ਕਰਾਂ ਉਪਾਉ?
  5. ਕਦੇ-ਕਦੇ ਕੋਈ ਟੁੱਕਰ ਪੈ ਗਿਆ ਮੈਂ ਜਾਤਾ ਖਬਰੇ ਮਾਸ਼ੂਕ ਹੀ ਨਾ ਹੋਵਾਂ
  6. ਤੁਹਾਨੂੰ ਲਗਦੀ ਹੋਊ ਸਾਡੀ ਡੰਡ, ਸਾਨੂੰ ਪੈਂਦੀ ਏ ਗਾ ਗਾ ਕੇ ਠੰਢ
  7. ਸੱਧਰ ਪਿਆਲਾ ਜਿਸ ਦਾ ਆਪਣਾ ਡੁੱਲ ਡੁੱਲ ਪੈ ਰਿਹਾ ਸਹੀਉ ਪਰ ਭੇਤ ਸੰਭਲ ਕੇ ਕਹੀਉ।

Inderpal Singh

A student, a discoverer and a reader.

No comments:

Post a Comment