Pages

ਪਿਆਰੇ ਦਾ ਪਿਆਰੇ - ਭਾਈ ਸਾਹਿਬ ਭਾਈ ਵੀਰ ਸਿੰਘ ਜੀ

 



ਭਾਈ ਵੀਰ ਸਿੰਘ ਜੀ ਦੀ ਕੋਈ ਪਹਿਲੀ ਰਚਨਾ ਜੇਕਰ ਮੈਂ ਕਿਸੇ ਕਿਤਾਬ ਦੇ ਰੂਪ ਵਿਚ ਪੜ੍ਹੀ, ਤਾਂ ਉਹ ਪਿਆਰੇ ਦਾ ਪਿਆਰਾ ਸੀ। ਪਿਆਰਾ ਦਾ ਪਿਆਰਾ ਪੜ੍ਹਦੇ ਪੜ੍ਹਦੇ ਮੈਨੂੰ ਪਿਆਰੇ ਦਾ ਪਿਆਰੇ ਨਾਲ ਪਿਆਰ ਹੋ ਗਿਆ। ਭਾਈ ਸਾਹਿਬ ਜੀ ਵੱਲੋਂ ਰਚਿਤ ਸ਼੍ਰੀ ਗੁਰੂ ਨਾਨਕ ਚਮਤਕਾਰ ਚੋਂ ਇਕ ਸੱਚਾ-ਸੁੱਚਾ ਅੰਸ਼, ਇਕ ਵਿਛੜੀ ਰੂਹ ਦੀ ਗੁਰੂ ਨਾਲ ਮਿਲਾਪ ਦੀ ਕਹਾਣੀ। ਕਿਵੇਂ ਦਾ ਦਿਸਦਾ ਹੈ ਪਰਮਾਤਮਾ ਵੱਲ ਜਾਣ ਦਾ ਰਾਹ, ਕੀ ਅਵਸਥਾ ਹੁੰਦੀ ਹੈ ਉਹ, ਮੈਨੂੰ ਪਿਆਰੇ ਦਾ ਪਿਆਰਾ ਪੜ੍ਹ ਕੇ ਪਤਾ ਲੱਗਾ।

ਪੁਸਤਕ ਵਿਚ ਬਣਾਏ ਸ਼ਾਬਦਿਕ ਦ੍ਰਿਸ਼ ਖੂਬਸੂਰਤ ਹਨ ਤੇ ਅਚੰਭਾ ਲਿਆ ਦਿੰਦੇ ਹਨ। ਕਿਤਾਬ ਸੰਪੂਰਨ ਹੁੰਦੀ ਹੈ ਤਾਂ ਲਗਦਾ ਹੈ ਮਨ ਨੂੰ ਰੱਜ ਆ ਗਿਆ ਹੈ। ਜਿਵੇਂ “ਰਾਣਾ ਭਬੌਰ” ਪੜ੍ਹ ਕੇ ਪਿਆਰ ਕਰਨ ਨੂੰ ਮਨ ਕਰਦਾ ਹੈ, ਉਵੇਂ ਹੀ “ਪਿਆਰੇ ਦਾ ਪਿਆਰਾ” ਪੜ੍ਹ ਕੇ ਪਤਾ ਲਗਦਾ ਹੈ ਪਿਆਰ ਕਿਵੇਂ ਕਰੀਦਾ ਹੈ।

ਆਰੰਭ ਵਿਚ ਇਕ ਭਟਕੇ ਰਾਹੀ ਦੀ ਵਿਿਥਆ ਹੈ ਜੋ ਝੱਖੜ ਚੋਂ ਲੰਘਦਾ ਹੋਇਆ ਇਕ ਨਿੱਗਰ ਬੁਰਜੀ ਤੱਕ ਅੱਪੜ ਲੈਂਦਾ ਹੈ। ਉੱਥੇ ਆਰਾਮ ਕਰਕੇ ਅਗਲੇ ਦਿਨ ਇਕ ਇਸਤਰੀ ਮਿਲਦੀ ਹੈ ਜੋ ਯਾਦ ਕਰਵਾਉਂਦੀ ਹੈ ਕਿ ਇਹ ਰਾਹੀ ਆਰਾਮ ਲੈਣ ਦੇ ਚੱਕਰ ਵਿਚ ਰੋਜ਼ਾਨਾ ਵਾਲਾ ਸ਼ੁਕਰਾਨਾ ਤੇ ਭੁੱਲ ਹੀ ਗਿਆ ਸੀ। ਹੋਰ ਗੱਲਬਾਤ ਕਰਨ ਤੇ ਉਹ ਇਸਤਰੀ ਆਪਣੀ ਖੂਬਸੂਰਤ ਮਗਰ ਹਿਰਦਾ ਵਿੰਨ੍ਹ ਦੇਣ ਵਾਲੀ ਸੁੰਦਰ ਕਹਾਣੀ ਸੁਣਾਉਂਦੀ ਹੈ ਜੋ ਕਮਾਲ, ਕਮਾਲ, ਬਾਕਮਾਲ ਹੈ।

ਪੁਸਤਕ ਪਿਆਰੇ ਦਾ ਪਿਆਰਾ ਨਾਲ ਮੇਰੀਆਂ ਕਈ ਨਿਜੀ ਮਿੱਠੀਆਂ ਯਾਦਾਂ ਵੀ ਜੁੜੀਆਂ ਹੋਈਆਂ ਹਨ। ਇਕ ਹਫਤਾਵਾਰੀ ਈ-ਕੈਂਪ ਵਿਚ ਮੈਨੂੰ ਪੰਜ ਕੁ ਮਿੰਟ ਦਾ ਇਕ ਸਾਰ ਇਸ ਕਿਤਾਬ ਦਾ ਦੇਣ ਦਾ ਮੌਕਾ ਮਿਿਲਆ। ਪੰਜਾਬੀ ਸਾਹਿਤ ਦਾ ਸ਼ੋਂਕ – ਖਾਸ ਕਰਕੇ ਭਾਈ ਵੀਰ ਸਿੰਘ ਜੀ ਨੂੰ ਪੜ੍ਹਨ ਦਾ – ਜੇਕਰ ਪਿਆ ਤਾਂ ਬੀਜ ਪਿਆਰਾ ਦਾ ਪਿਆਰਾ ਨੇ ਪਾਇਆ।

ਜਦ ਤੁਸੀਂ ਪਹਿਲੀਆਂ ਸਤਰਾਂ ਪੜ੍ਹਦੇ ਹੋ ਤਾਂ ਐਵੇਂ ਲਗਦਾ ਹੈ ਕਿ ਸਾਡੀ ਗੱਲ ਹੀ ਹੋ ਰਹੀ ਹੈ – “ਬਰਖਾ ਮੋਹਲੇ ਧਾਰ ਲਹਿ ਪਈ। ਉਜਾੜ ਚਾਰ ਚੁਫੇਰੇ। ਵਸਦੀ ਨਾ ਗਿਰਾਂ।” ਕਿਸੇ ਕਵਿਤਾ ਦੀਆਂ ਤੁਕਾਂ ਲਗਦੀਆਂ ਹਨ, ਪਰ ਹੋਰ ਪੜ੍ਹਨ ਤੇ ਲੱਭਦਾ ਹੈ ਕਿ ਇਕ ਦ੍ਰਿਸ਼ ਹੈ, ਜਿਸ ਵਿਚ ਭਟਕਿਆ ਰਾਹੀ ਜਾ ਰਿਹਾ ਹੈ, ਜਿਸ ਨੂੰ ਰਾਹ ਦੀ ਸੋਝੀ ਤਾਂ ਹੈ ਪਰ ਤਲ ਹਾਲੇ ਬਹੁਤਾ ਡੂੰਘਾ ਨਹੀਂ। ਸਾਗਰ ਤਰਨ ਦਾ ਚਾਅ ਤੇ ਹੈ ਪਰ ਰਸਤਾ ਹਾਲੀ ਚੰਗੀ ਤਰ੍ਹਾਂ ਨਹੀਂ ਮਾਲੂਮ।

ਹੋਲੀ-ਹੋਲੀ ਅਹਿਸਾਸ ਹੁੰਦਾ ਹੈ ਕਿ ਉਹ ਭੁੱਲਿਆ ਭਟਕਿਆ ਰਾਹੀ ਹੋਰ ਕੋਈ ਨਹੀਂ, ਮੈਂ ਹੀ ਸੀ, ਜਿਸ ਨੂੰ ਆਰਾਮ ਮਿਿਲਆ ਤੇ ਨਾਲ ਹੀ ਉਹ ਸ਼ੁਕਰ ਵਿਸਰ ਗਿਆ।ਤੇ ਫਿਰ ਭਾਗਾਂ ਨਾਲ ਇਕ ਰੱਬ ਦਾ ਜੀਅ ਆਇਆ ਜਿਸ ਨੇ ਸਾਨੂੰ ਸਿੱਧੇ ਰਾਹ ਪਾਉਣ ਦਾ ਜਤਨ ਕੀਤਾ। ਹੁਣ ਅਰਦਾਸ ਹੈ ਕਿ ਕਾਸ਼ ਸਿੱਧੇ ਰਾਹ ਸੱਚੀਂ ਪੈ ਵੀ ਜਾਈਏ।


Inderpal Singh

A student, a discoverer and a reader.

No comments:

Post a Comment