Pages

ਰਮਜ਼ੀ ਕਹਾਣੀਆਂ - ਰਘੁਬੀਰ ਸਿੰਘ ਬੀਰ


 


ਇਉਂ ਲਗਦਾ ਹੈ ਕਿ ਲੇਖਕ ਰਘੁਬੀਰ ਸਿੰਘ ਬੀਰ ਜੀ ਨੂੰ ਕਿਸੇ ਡੂੰਘੀ ਤੇ ਔਖੀ ਗੱਲ ਨੂੰ ਕਿਸੇ ਉਦਾਹਰਨ ਨਾਲ ਸਮਝਾਉਣ ਦੀ ਮੁਹਾਰਤ ਹੈ। ਕਿਤਾਬ ਦੀਆਂ 23 ਕਹਾਣੀਆਂ ਹਨ, ਅਤੇ ਲਗਪਗ ਹਰੇਕ ਹੀ ਪਰਮਾਤਮਾ ਦੇ ਰਾਹ ਨੂੰ ਕਿਸੇ ਉਦਾਹਰਨ ਨਾਲ ਜੋਯ ਕੇ ਸਮਝਾਉਂਦੀ ਹੈ। ਆਨੰਦਪੁਰ, ਖੋਜੀ ਦੀ ਨਿਰਾਸਤਾ, ਗਿਆਨੀ, ਰੱਬ ਜੀ ਦਾ ਸੁਭਉ ਅਤੇ ਇਕ ਸੀ ਮੁੰਡਾ ਮੇਰੀਆਂ ਨਿਜੀ ਪਸੰਦੀਦਾ ਕਹਾਣੀਆਂ ਹਨ ਤੇ ਮੈਂ ਖੁਦ ਨੂੰ ਕਈ-ਕਈ ਮੋੌਕਿਆਂ ਤੇ, ਵਿਿਸ਼ਆ ਤੇ ਇਨ੍ਹਾਂ ਕਹਾਣੀਆਂ ਨੂੰ ਉਦਾਹਰਨ ਵਜੋਂ ਵਰਤਦੇ ਵੇਖਿਆ ਹੈ।

ਇਕ ਖੂਬਸੂਰਤ ਜਿਹੀ ਡੂੰਘੀ ਗੱਲ ਹੈ: ਗਿਆਨਵਾਨ ਪੁਰਸ਼ ਬਾਹਰੋਂ ਭਾਵੇਂ ਜੰਗ ਵਿਚ ਜੂਝਦਾ ਦਿਸਦਾ ਹੈ ਪਰ ਅੰਦਰੋਂ ਬਿਲਕੁਲ ਸ਼ਾਂਤ ਰਹਿੰਦਾ ਹੈ। ਉਂਞ ਕਿਸੇ ਨੂੰ ਇਹ ਗੱਲ ਦੱਸੀਏ ਤਾਂ ਸ਼ਾਇਦ ਉਹ ਛੇਤੀ ਹੀ ਭੁੱਲ ਜਾਏ ਜਾਂ ਬੁੱਧੀ ਦੇ ਤਲ ਤੱਕ ਪਹੁੰਚ ਕੇ ਨਾ ਸਮਝ ਪਾਏ।

ਪਰ ਜਦ ਇਹੀ ਗੱਲ ਰਘੁਬੀਰ ਸਿੰਘ ਬੀਰ ਜੀ ਸਮਝਾਉਂਦੇ ਹਨ ਤਾਂ ਉਹ ਇੰਞ ਹੀ ਨਹੀਂ ਦੱਸ ਦਿੰਦੇ: ਉਹ ਸ਼ੁਰੂਆਤ ਕਰਦੇ ਹਨ ਇਕ ਤਸਵੀਰ ਦੀ ਗਾਥਾ ਤੋਂ ਜਿਸ ਤੇ ਇਕ ਯੁੱਧ ਦਾ ਦ੍ਰਿਸ਼ ਸੀ ਤੇ ਜਿਸ ਦੇ ਹੇਠਾਂ “ਗਿਆਨੀ” ਲਿਿਖਆ ਹੋਇਆ ਸੀ। ਤਸਵੀਰ ਵੇਖਣ ਵਾਲਾ ਜਦ ਕਲਾਕਾਰ ਕੌਲ ਗਿਆ ਤੇ ਪੁੱਛਿਆ ਭਈ ਇਹ ਕੀ ਰਮਜ਼ ਹੈ ਤਾਂ ਉਸ ਨੇ ਜੁਆਬ ਦਿੱਤਾ – “ਅੰਦਰੋਂ ਆਪਣੇ ਅਸਲ ਰੂਪ ਵਿਚ ਉਹ [ਗਿਆਨੀ] ਇਸੇ ਤਰ੍ਹਾਂ ਸ਼ਾਂਤ ਹੁੰਦਾ ਹੈ ਜਿਵੇਂ ਇਸ ਤਸਵੀਰ ਦਾ ਕਾਗਜ਼ ਜਿਸ ਉਤੇ ਇਤਨਾ ਭਿਆਨਕ ਯੁੱਧ ਹੋ ਰਿਹਾ ਭਾਸਦਾ ਹੈ।”

ਕੁਝ ਕਹਾਣੀਆਂ ਥੋੜ੍ਹੀਆਂ ਲੰਬੀਆਂ ਹਨ ਪਰ ਜਦ ਕੋਈ ਵਿਚ ਚੁੱਭੀ ਮਾਰ ਕੇ ਡੁੱਬ ਪਵੇ ਤਾਂ ਇਕ ਵੱਖਰੀ ਹੀ ਉਚੇਰੀ ਦੁਨੀਆ ਵਿਚ ਪਹੁੰਚ ਜਾਂਦਾ ਹੈ ਜਿੱਥੇ “ਪ੍ਰਭੂ ਸਿੰਘ” ਹੈ ਤੇ “ਸਿਮਰਨ ਦੀ ਸੜਕ” ਹੈ। ਖੁਦ ਦੇ ਜੀਵਨ ਦੇ ਉਦਾਸ਼ਾਂ ਬਾਰੇ ਸੁਆਲ ਫੁੱਟਣ ਲਗਦੇ ਹਨ ਤੇ ਕਈ ਕਈ ਦਿਨਾਂ ਤੱਕ ਇਕ ਸਰੂਰ ਜਿਹਾ ਚੜ੍ਹਿਆ ਰਹਿੰਦਾ ਹੈ। ਕਹਾਣੀ ਦੇ ਪਾਤਰ ਨਾਲ ਤੁਸੀਂ ਇਕ-ਮਿਕ ਹੋ ਜਾਂਦੇ ਹੋ ਤੇ ਉਸ ਦਾ ਰਾਹ ਤੁਹਾਡਾ ਰਾਹ ਤੇ ਉਸ ਦੀ ਮੰਜ਼ਿਲ ਤੁਹਾਡੀ ਮੰਜ਼ਿਲ ਹੋ ਜਾਂਦੀ ਹੈ।

ਰਮਜ਼ੀ ਕਹਾਣੀਆਂ ਸੱਚਮੁਚ ਹੀ ਬੜੀਆਂ ਰਮਜ਼ੀ ਹਨ।


Inderpal Singh

A student, a discoverer and a reader.

No comments:

Post a Comment